ਸਰੀ-ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਭਾਰਤ ਵਿਚ ਹਰ ਤਰ੍ਹਾਂ ਦੇ ਪਦਾਰਥ ਬਣਾਉਣ ਵਾਲੀਆਂ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਬੇਨਤੀ ਕੀਤੀ ਹੈ ਕਿ ਤਿਆਰ ਕੀਤੇ ਜਾ ਰਹੇ ਆਪਣੇ ਪਦਾਰਥਾਂ ਦੀ ਪੈਕਿੰਗ (ਲੇਬਲ) ਉਪਰ ਉਸ ਪਦਾਰਥ ਬਾਰੇ ਲਿਖੀ ਜਾਣ ਵਾਲੀ ਜਾਣਕਾਰੀ ਅਤੇ ਵਸਤੂਆਂ ਦੇ ਨਾਮ ਸਭ ਤੋਂ ਪਹਿਲਾਂ ਰਾਜ ਭਾਸ਼ਾ ਵਿਚ ਲਿਖੀ ਜਾਵੇ, ਉਸ ਤੋਂ ਬਾਅਦ ਰਾਸ਼ਟਰੀ ਭਾਸ਼ਾ ਵਿਚ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਤੀਜੇ ਨੰਬਰ ਤੇ ਅੰਗਰੇਜ਼ੀ ਵਿਚ ਲਿਖੀ ਜਾਵੇ, ਜਿਸ ਤਰ੍ਹਾਂ ਕਿ ਵਿਦੇਸ਼ਾਂ ਵਿਚ ਵਿਕਣ ਵਾਲੀਆਂ ਵਸਤਾਂ ਦੇ ਲੇਬਲ ਕਈ ਭਾਸ਼ਾਵਾਂ ਵਿਚ ਲਿਖੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੈਕਿੰਗ ੳਪੁਰ ਸਿਰਫ ਅੰਗਰੇਜ਼ੀ ਵਿਚ ਹੀ ਲਿਖਣਾ ਆਮ ਗਾਹਕਾਂ ਨਾਲ ਬੇ-ਇਨਸਾਫੀ ਵਾਲੀ ਗੱਲ ਹੈ। ਕਿਉਂ ਕਿ ਬਹੁਤੇ ਲੋਕਾਂ ਨੂੰ ਅੰਗਰੇਜ਼ੀ ਪੜ੍ਹਨੀ ਨਹੀ ਆਉਂਦੀ, ਜੇ ਪੜ੍ਹ ਲੈਣ ਤਾਂ ਸਮਝ ਨਹੀ ਆਉਂਦੀ l
more news on kaumimarg media click here
ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਪਦਾਰਥ ਦੇ ਲੇਬਲ ਉਪਰ ਰਾਜ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ ਵਿਚ ਜਾਣਕਾਰੀ ਉਪਲਬਧ ਹੋਵੇਗੀ ਤਾਂ ਇਸ ਨਾਲ ਗਾਹਕਾਂ ਅਤੇ ਕੰਪਨੀਆਂ, ਦੋਹਾਂ ਨੂੰ ਹੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਤੱਥ ਬਿਲਕੁਲ ਸਪਸ਼ਟ ਹਨ ਕਿ ਭਾਰਤ ਵਿਚ ਕੰਪਨੀਆਂ ਵੱਲੋਂ ਜੋ ਵੀ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਖਰੀਦਣ ਵਾਲੇ ਬਹੁ-ਗਿਣਤੀ ਭਾਰਤੀ ਲੋਕ ਸਿਰਫ ਤੇ ਸਿਰਫ ਆਪਣੀ ਮਾਤ-ਭਾਸ਼ਾ ਜਾਂ ਰਾਸ਼ਟਰੀ ਭਾਸ਼ਾ ਹਿੰਦੀ ਹੀ ਪੜ੍ਹਨਾ, ਸਮਝਣਾ ਜਾਣਦੇ ਹਨ ਅਤੇ ਜੇਕਰ ਕੰਪਨੀਆਂ ਆਪਣੀਆਂ ਵਸਤਾਂ ਦੇ ਲੇਬਲ ਉਪਰ ਰਾਜ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਵਿਚ ਲਿਖਦੀਆਂ ਹਨ ਤਾਂ ਇਸ ਨਾਲ ਆਮ ਲੋਕਾਂ ਨੂੰ ਉਸ ਪਦਾਰਥ ਬਾਰੇ ਸਮਝਣ ਵਿਚ ਆਸਾਨੀ ਹੋਵੇਗੀ ਅਤੇ ਉਹ ਆਪਣੀ ਜ਼ਰੂਰਤ ਅਨੁਸਾਰ ਪਦਾਰਥਾਂ ਦੀ ਚੋਣ ਕਰ ਸਕਣਗੇ। ਅਜਿਹਾ ਕਰਨ ਨਾਲ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ਅਤੇ ਵਸਤਾਂ ਦੀ ਵਿਕਰੀ ਵਿਚ ਵਾਧਾ ਵੀ ਹੋਵੇਗਾ। ਇਸ ਤਰ੍ਹਾਂ ਕਰਕੇ ਕੰਪਨੀਆਂ ਅਤੇ ਗਾਹਕਾਂ ਦੋਨਾ ਨੂੰ ਹੀ ਲਾਭ ਹੋਵੇਗਾ, ਭਾਰਤ ਵਾਸੀਆਂ ਵਿੱਚ ਆਤਮ ਸਨਮਾਨ ਆਵੇਗਾ ਅਤੇ ਭਾਰਤੀ ਭਾਸ਼ਾਵਾਂ ਦਾ ਪ੍ਰਚਾਰ ਹੋਵੇਗਾ।